ਅੱਖ ਤੇਰੀ ਕੋਈ ਰੂਹ ਦਾ ਹਾਣੀ ਲੱਭਦੀ ਏ,
ਬੱਚ ਕੇ ਦੁਨੀਆਂ ਪੈਰ ਪੈਰ ਤੇ ਠੱਗਦੀ ਏ,.
ਦਿਲਾਂ 'ਚ ਨਫ਼ਰਤ ਵਾਲ਼ੇ ਭਾਂਬੜ ਮੱਚਦੇ ਨੇ,
ਟਾਵੀਂ ਟਾਵੀਂ ਜੋਤ ਪਿਆਰ ਦੀ ਜਗਦੀ ਏ,.
ਜਾਨੋਂ ਪਿਆਰੇ ਜਾਨ ਦੇ ਵੈਰੀ ਬਣ ਜਾਂਦੇ,
ਰੀਤ ਪੁਰਾਣੀ ਇਹ ਬੇ-ਦਰਦੀ ਜੱਗ ਦੀ ਏ,.
ਲੰਮੀਆਂ ਵਾਟਾਂ ਦੂਰ ਹੈ ਮੰਜ਼ਿਲ ਇਸ਼ਕੇ ਦੀ,
ਵੇਖਣ ਨੂੰ ਇਹ ਯਾਤਰਾ ਸੌਖੀ ਲੱਗਦੀ ਏ,. ,
From - UnitedDj.com
No comments:
Post a Comment